ਭਵਾਨੀਗੜ੍ਹ,(ਵਿਜੈ ਗਰਗ): ਅੱਜ ਸੀ. ਬੀ. ਐੱਸ. ਸੀ. ਬੋਰਡ ਵਲੋਂ  ਦਸਵੀਂ ਜਮਾਤ ਦੇ ਆਏ ਨਤੀਜਿਆਂ ਵਿੱਚ ਸਥਾਨਕ ਅਲਪਾਇਨ ਪਬਲਿਕ ਸਕੂਲ, ਭਵਾਨੀਗੜ੍ਹ ਦੇ ਵਿਦਿਆਰਥੀਆਂ ਮੁਸਕਾਨ 95.6%, ਕੁਲਵੀਰ ਸਿੰਘ 94%, ਪਲਕਪ੍ਰੀਤ ਕੌਰ 93.2% ਅਭਿਨੂਰ ਸਿੰਘ 92%, ਅੰਕ ਪ੍ਰਾਪਤ ਕਰਕੇ ਆਪਣੇ ਸਕੂਲ ਅਤੇ ਮਾਪਿਆਂ ਦਾ ਨਾਂ ਰੌਸ਼ਨ ਕਰਦਿਆਂ, ਉੱਜਲ ਭਵਿੱਖ ਵੱਲ ਕਦਮ ਵਧਾਏ ਹਨ। ਅਲਪਾਇਨ ਸਕੂਲ ਦੇ 33 ਵਿਦਿਆਰਥੀਆਂ ਨੇ ਦਸਵੀਂ ਕਲਾਸ ਪਹਿਲੇ ਦਰਜੇ ਵਿੱਚ ਪਾਸ ਕੀਤੀ। ਇਸ ਮੌਕੇ ਸਕੂਲ ਦੀ ਪਿ੍ਰੰਸੀਪਲ ਸ਼੍ਰੀਮਤੀ ਰੋਮਾ ਅਰੋੜਾ ਅਤੇ ਮੈਨੇਜਰ ਸਰਦਾਰ ਹਰਮੀਤ ਸਿੰਘ ਗਰੇਵਾਲ ਸਮੇਤ ਸਕੂਲ ਦੇ ਸਮੂਹ ਸਟਾਫ ਵੱਲੋਂ ਇਹਨਾਂ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਮੁਬਾਰਕਾਂ ਦਿੱਤੀਆਂ ਗਈਆਂ। 

Previous articleग्रामीण विकास को लेकर पंजाब सरकार नहीं छोड़ रही कोई कमी : सुंदर शाम अरोड़ा
Next articleਨਰੇਗਾ ਮੁਲਾਜ਼ਮਾਂ ਦੀਆਂ ਪੰਜਾਬ ਸਰਕਾਰ ਮੰਗਾਂ ਪਹਿਲ ਦੇ ਆਧਾਰ ਹੱਲ ਕਰੇ