ਬਲਾਚੌਰ,(ਜਤਿੰਦਰ ਪਾਲ ਸਿੰਘ ਕਲੇਰ): ਅਜ਼ਾਦ ਪ੍ਰੈਸ ਐਂਡ ਵੈਲਫੇਅਰ ਕਲੱਬ ਰਜਿ: ਬਲਾਚੌਰ ਨੇ ਇਸ ਸਾਲ 2022 ਦੀ ਆਮਦ ਉਪਰ ਆਪਣੀ ਪਹਿਲੀ ਮੀਟਿੰਗ ਗੜਸੰ਼ਕਰ ਰੋਡ ਬਲਾਚੌਰ ਦੇ ਸਥਿਤ ਸਿ਼ਵਾਲਿਕ ਹੋਟਲ ਵਿੱਚ ਕੀਤੀ। ਇਸ ਮੀਟਿੰਗ ਵਿੱਚ ਕਲੱਬ ਦੇ ਸਮੂਹ ਮੈਬਰਾਂ ਨੇ ਆਪਣੀ ਹਾਜ਼ਰੀ ਲਗਾਈ। ਮੀਟਿੰਗ ਦੀ ਸੁਰੂਆਤ ਕਲੱਬ ਦੇ ਪ੍ਰਧਾਨ ਨਰੇਸ਼ ਕੁਮਾਰ (ਹੈਪੀ ਰਾਣਾ) ਵਲੋਂ ਸਾਰਿਆ ਨੂੰ ਨਵੇਂ ਸਾਲ ਦੀਆਂ ਵਧਾਈਆਂ ਦਿੰਦਿਆ ਕੀਤੀ ਗਈ ਅਤੇ ਇਸ ਉਪਰੰਤ ਸਾਲ 2021 ਦੌਰਾਨ ਕਲੱਬ ਦੇ ਪਰਿਵਾਰ ਵਿੱਚੋ ਸਦੀਵੀ ਵਿਛੋੜਾ ਦੇ ਗਈਆਂ ਰੂਹਾਂ ਦੀ ਆਤਮਿਕ ਸ਼ਾਂਤੀ ਲਈ ਦੋ ਮਿੰਟ ਦਾ ਮੌਨ ਰੱਖਿਆ ਗਿਆ। ਇਸ ਮੌਕੇ ਕਲੱਬ ਦੇ ਵੱਖ-ਵੱਖ ਬੁਲਾਰਿਆ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸਾਨੂੰ ਸਾਰਿਆ ਨੂੰ ਇੱਕ ਦੂਜੇ ਦਾ ਸਾਥ ਦਿੰਦੇ ਰਹਿਣਾ ਚਾਹੀਦਾ ਹੈ ਤਾਂ ਜੋ ਆਪਸੀ ਭਾਈਚਾਰਕ ਸਾਂਝ ਕਾਇਮ ਰਹਿ ਸਕੇ। ਉਹਨਾਂ ਵਿਧਾਨ ਸਭਾ ਚੋਣਾ ਦੌਰਾਨ ਨਿਰਪੱਖਤਾ ਨਾਲ ਕਵਰੇਜ਼ ਕਰਨ ਦੀ ਅਪੀਲ ਵੀ ਕੀਤੀ। ਉਹਨਾਂ ਆਪਸ ਵਿੱਚ ਮਿਲ ਜੁਲਕੇ ਰਹਿਣ ਦੀ ਪ੍ਰੇਰਨਾ ਦਿੱਤੀ। ਮੀਟਿੰਗ ਦੀ ਸਮਾਪਤੀ ਤੋਂ ਕੁੱਝ ਸਮ੍ਹਾਂ ਪਹਿਲਾ ਵਿਧਾਨ ਸਭਾ ਹਲਕਾ ਬਲਾਚੌਰ ਤੋਂ ਬੀਜੇਪੀ ਆਗੂ ਸਾਬਕਾ ਆਈਪੀਐਸ. ਏਡੀਜੀਪੀ ਅਸੋ਼ਕ ਬਾਂਠ ਰੱਤੇਵਾਲ, ਜਨਰਲ ਸੈਕਟਰੀ ਮੰਡਲ ਬਲਾਚੌਰ ਨਰਿੰਦਰ ਸੂਦਨ ਅਤੇ ਜਸਵੰਤ ਸਿੰਘ ਕੰਗਨਾ ਬੇਟ ਅਤੇ ਐਡਵੋਕੇਟ ਸੁਮੀਤ ਕਟਾਰੀਆ ਵਲੋਂ ਵਿਸ਼ੇਸ ਤੌਰ ਤੇ ਸਿਰਕਤ ਕਰਕੇ ਕਲੱਬ ਮੈਂਬਰਾ ਨੂੰ ਨਵੇਂ ਸਾਲ ਦੀਆਂ ਵਧਾਈਆ ਦਿੱਤੀਆਂ। ਸਾਲ 2021 ਦੌਰਾਨ ਜੋ ਪੱਤਰਕਾਰ ਭਾਈਚਾਰੇ ਅਤੇ ਬੀਜੇਪੀ ਮੈਬਰਾਂ ਵਿਚਕਾਰ ਮਨਮੁਟਾਵ ਪੈਂਦਾ ਹੋਇਆ ਸੀ, ਉਸ ਨੂੰ ਦੂਰ ਕੀਤਾ ਗਿਆ। ਇਸ ਮੌਕੇ ਕਲੱਬ ਦੇ ਪ੍ਰਧਾਨ ਨਰੇਸ਼ ਕੁਮਾਰ (ਹੈਪੀ ਰਾਣਾ), ਚੇਅਰਮੈਨ ਸਤੀਸ਼ ਸ਼ਰਮਾਂ, ਔਰਗੇਨਾਈਜ਼ਰ ਤਰਸੇਮ ਕਟਾਰੀਆ, ਵਾਇਸ ਪ੍ਰਧਾਨ ਤੇਜ ਪ੍ਰਕਾਸ਼ ਖਾਸਾ, ਵਾਇਸ ਪ੍ਰਧਾਨ ਜਤਿੰਦਰ ਪਾਲ ਸਿੰਘ ਕਲੇਰ, ਵਾਇਸ ਪ੍ਰਧਾਨ ਸਤਨਾਮ ਸਿੰਘ ਚਾਹਲ, ਜਨਰਲ ਸੈਕਟਰੀ ਤਜਿੰਦਰ ਜੋਤ, ਰਾਣਾ ਸ਼ੇਰ ਜੰਗ , ਸੁਨੀਲ ਭੂੰਬਲਾ, ਉਮੇਸ਼ ਜੋਸ਼ੀ, ਜਸਵਿੰਦਰ ਮਜਾਰਾ, ਸੁਰਜੀਤ ਸਿੰਘ ਕੰਗਨਾ , ਅਸੋ਼ਕ ਖੀਵੇਵਾਲ , ਸਮੇਤ ਹੋਰ ਵੀ ਪ੍ਰਮੁੱਖ ਸਖਸੀਅਤਾ ਹਾਜ਼ਰ ਸਨ।

Previous articleਸੂਰੀ ਹਸਪਤਾਲ `ਚ ਮੁਫਤ ਟੀਕਾ ਕਰਨ ਕੈਂਪ 11 ਜਨਵਰੀ ਨੂੰ
Next articleਟਰੱਕ ਯੂਨੀਅਨਾਂ ਬਹਾਲ ਕਰਨ ਦੇ ਫੈਸਲੇ ਦਾ ਯੂਨੀਅਨਾਂ ਨੇ ਕੀਤਾ ਸਵਾਗਤ