ਨਵੀਂ ਦਿੱਲੀ,(ਟਾਇਮਜ਼): ਮੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਮੁੱਖ ਮੰਤਰੀ ਤੇ ਵੱਡਾ ਇਲਜ਼ਾਮ ਲਗਾਇਆ ਹੈ। ਕਿਹਾ ਕਿ ਸੀਐੱਮ ਕੈਪਟਨ ਨੇ ਆਪਣੇ ਬੇਟੇ ਨੂੰ ਈਡੀ ਦੇ ਕੇਸ ਮੁਆਫ਼ ਕਰਵਾਉਣ ਲਈ ਕੇਂਦਰ ਨਾਲ ਸੈਟਿੰਗ ਕੀਤੀ ਹੈ ਤੇ ਕਿਸਾਨਾਂ ਦੇ ਅੰਦੋਲਨ ਨੂੰ ਬੇਚ ਦਿੱਤਾ ਹੈ। ਉਨ੍ਹਾਂ ਨੇ ਟਵੀਟ ਜਾਰੀ ਕਰਕੇ ਕਿਹਾ ਹੈ ਕਿ ਕਪਤਾਨ, ਮੈਂ ਸ਼ੁਰੂ ਤੋਂ ਹੀ ਕਿਸਾਨਾਂ ਦੇ ਨਾਲ ਖੜਿਆ ਹਾਂ। ਦਿੱਲੀ ਦੇ ਸਟੇਡੀਅਮ ਜੇਲ੍ਹ ਨਹੀਂ ਬਣਨ ਦਿੱਤੇ, ਕੇਂਦਰ ਨਾਲ ਲੜਿਆ। ਮੈਂ ਕਿਸਾਨਾਂ ਦਾ ਸੇਵਾਦਾਰ ਬਣ ਕੇ ਸੇਵਾ ਕਰ ਰਿਹਾ ਹਾਂ। ਤੁਸੀਂ ਆਪਣੇ ਬੇਟੇ ਦੇ ਈਡੀ ਕੇਸ ਨੂੰ ਮੁਆਫ਼ ਕਰਾਉਣ ਲਈ ਕੇਂਦਰ ਨਾਲ ਸੈਟਿੰਗ ਕਰ ਲਈ ਹੈ। ਕਿਸਾਨਾਂ ਦਾ ਅੰਦੋਲਨ ਵੇਚ ਦਿੱਤਾ ਹੈ? ਕਿਉਂ? ਜ਼ਿਕਰਯੋਗ ਹੈ ਕਿ ਬੀਤੇ ਦਿਨ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਕਿਸਾਨਾਂ ਦੇ ਸਮਰਥਨ ਵਿੱਚ ਭੁੱਖ ਹੜਤਾਲ ’ਤੇ ਜਾਣ ਦੀ ਘੋਸ਼ਣਾ ਨੂੰ‘ ਡਰਾਮਾ ’ਕਰਾਰ ਦਿੱਤਾ ਸੀ। ਉਨ੍ਹਾਂ ਨੇ ਕਾਹ ਸੀ ਕਿ, “ਕੇਜਰੀਵਾਲ ਸਰਕਾਰ ਨੇ 23 ਨਵੰਬਰ ਨੂੰ ਖੇਤੀਬਾੜੀ ਦੇ ਇਕ ਨਿਯਮ ਨੂੰ ‘ਬੇਸ਼ਰਮੀ ਨਾਲ’ ਨੋਟੀਫਾਈ ਕਰ ਕੇ ਕਿਸਾਨਾਂ ਦੀ ਪਿੱਠ’ ਚ ਚਾਕੂ ਮਾਰਿਆ ਹੈ। ‘ਅਤੇ ਹੁਣ, ਉਹ ਸੋਮਵਾਰ ਨੂੰ ਕਿਸਾਨਾਂ ਦੀ ਭੁੱਖ ਹੜਤਾਲ ਦੇ ਸਮਰਥਨ’ ਤੇ ਹਨ। ਤੁਹਾਡੀ ਭੁੱਖ ਹੜ੍ਹਤਾਲ ਉੱਤੇ ਬੈਠਣ ਦਾ ਐਲਾਨ ਕਰਨ ਦਾ ਵਿਖਾਵਾ ਹੈ। ”

Previous articleਸੰਘਰਸ਼ ਦੌਰਾਨ ਅਡਾਨੀ ਨਾਲ ਸਮਝੌਤਾ ਕਿਸਾਨਾਂ ਦਾ ਮਨੋਬਲ ਤੋੜਨ ਦੀ ਸਾਜਿਸ਼ ਕਰਾਰ : ਭਗਵੰਤ ਮਾਨ
Next articleकेंद्रीय मंत्रियों से मिल रहे हैं दुष्यंत चौटाला…