ਭੁਲੱਥ,31ਦਿਸੰਬਰ(ਰਾਜਦਾਰ ਟਾਇਮਸ): ਆਮ ਆਦਮੀ ਪਾਰਟੀ ਹਲਕਾ ਭੁਲੱਥ ਦੇ ਨਵ ਨਿਯੁਕਤ ਸਰਕਲ ਇੰਚਾਰਜਾਂ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਗੁਰਪਾਲ ਸਿੰਘ ਇੰਡੀਅਨ ਅਤੇ ਸੈਕਟਰੀ ਪ੍ਰੋ.ਨਿਰਮਲ ਸਿੰਘ ਦੀ ਪ੍ਰਧਾਨਗੀ ਹੇਠ ਨਵਾਬ ਰੈਸਟੋਰੈਂਟ ਨਡਾਲਾ ਵਿਖੇ ਹੋਈ¢ਜਿਸ ਵਿਚ ਵਿਸ਼ੇਸ਼ ਤੌਰ ਤੇ ਲੋਕ ਸਭਾ ਹੁਸ਼ਿਆਰਪੁਰ ਦੇ ਅਬਜ਼ਰਵਰ ਅਭਿਸ਼ੇਕ ਰਾਏ ਨੇ ਸ਼ਿਰਕਤ ਕੀਤੀ¢ਇਸ ਮੌਕੇ ਤੇ ਸਟੇਜ ਸੈਕਟਰੀ ਦੀ ਸਟੇਜ ਸੰਚਾਲਨ ਦੀ ਸੇਵਾ ਸਰਬਜੀਤ ਸਿੰਘ ਲੁਬਾਣਾ ਨੇ ਨਿਭਾਈ¢ਜ਼ਿਲ੍ਹਾ ਪ੍ਰਧਾਨ ਗੁਰਪਾਲ ਸਿੰਘ ਇੰਡੀਅਨ ਨੇ ਨਵ ਨਿਯੁਕਤ ਸਰਕਲ ਇੰਚਾਰਜਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਹਲਕਾ ਭੁਲੱਥ ਦੀ ਸਾਰੀ ਟੀਮ ਨੂੰ ਮਿਸ਼ਨ 2022 ਨੂੰ ਲੈ ਕੇ ਤਿਆਰੀ ਕੱਸ ਲੈਣੀ ਚਾਹੀਦੀ ਹੈ¢ਲੋਕ ਸਭਾ ਅਬਜ਼ਰਵਰ ਅਭਿਸ਼ੇਕ ਰਾਏ ਨੇ ਸਾਰੇ ਸਰਕਲ ਇੰਚਾਰਜਾਂ ਨੂੰ ਉਨ੍ਹਾਂ ਦੇ ਕੰਮਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਅਤੇ ਨਾਲ ਹੀ ਅਰਵਿੰਦ ਕੇਜਰੀਵਾਲ ਦੀ ਦੁਆਰਾ ਕਿਸਾਨਾਂ ਦੇ ਹੱਕ ਵਿੱਚ ਕੀਤੇ ਜਾ ਰਹੇ ਕੰਮਾਂ ਦੀ ਜਾਣਕਾਰੀ ਦਿੱਤੀ¢ਕੁਲਦੀਪ ਪਾਠਕ ਨੇ ਆਏ ਹੋਏ ਸਾਰੇ ਵਲੰਟੀਅਰਾਂ ਦਾ ਧੰਨਵਾਦ ਕੀਤਾ¢ਸਰਬਜੀਤ ਸਿੰਘ ਲੁਬਾਣਾ ਨੇ ਸਾਰੇ ਵਲੰਟੀਅਰਾਂ ਨੂੰ  ਕਿਸਾਨਾਂ ਦੇ ਅੰਦੋਲਨ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕੀਤੀ¢ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਕੁੁਲਵਿੰਦਰ ਸਿੰਘ ਚਾਹਲ, ਬਲਾਕ ਪ੍ਰਧਾਨ ਨਵਦੀਪ ਸਿੰਘ, ਸੂਰਤ ਸਿੰਘ, ਤਜਿੰਦਰ ਸਿੰਘ ਰੈਂਪੀ, ਕੁਲਦੀਪ ਪਾਠਕ, ਜਸਵਿੰਦਰ ਸਿੰਘ ਬੱਬਾ, ਸੁਨੀਲ ਚੌਹਾਨ, ਸ਼ੇਰ ਸਿੰਘ ਸੀਕਰੀ, ਰਾਜਿੰਦਰ ਸਿੰਘ ਬੇਗੋਵਾਲ, ਜਗਜੀਤ ਸਿੰਘ ਭੁਗਤਾਨਾ, ਲਖਵੀਰ ਸਿੰਘ, ਹਰਵਿੰਦਰ ਸਿੰਘ ਮੁਲਤਾਨੀ, ਮਨੋਜ ਕੁਮਾਰ, ਸਤਨਾਮ ਸਿੰਘ, ਰਾਜਿੰਦਰ ਕੁਮਾਰ, ਜਸਵਿੰਦਰ ਸਿੰਘ, ਕਮਲਪ੍ਰੀਤ ਸਿੰਘ ਮੁਲਤਾਨੀ, ਮੋਹਨ ਲਾਲ ਸ਼ਰਮਾ, ਬਗੀਚਾ ਸਿੰਘ ਜੱਗੀ, ਸੰਦੀਪ ਸਿੰਘ ਬਾਮੂਵਾਲ, ਪਰਮਜੀਤ ਪੰਮਾ  ਆਦਿ ਵਲੰਟੀਅਰ ਹਾਜ਼ਰ ਸਨ¢

Previous articleਕਿਸਾਨ ਅੰਦੋਲਨ ਵਿੱਚ ਮੁਫ਼ਤ ਵਾਈ ਫਾਈ ਦੀ ਸੇਵਾ ਦੇਣ ਲਈ ਕੇਜਰੀਵਾਲ ਦਾ ਧੰਨਵਾਦ : ਸਰਬਜੀਤ ਸਿੰਘ ਲੁਬਾਣਾ
Next articleपर्यावरण को स्वच्छ रखने के लिए रख रखाव व पौधारोपण है जरूरी : राजिन्द्र सहोता